ਕੈਨੇਡਾ ਅਤੇ ਅਮਰੀਕਾ 'ਚ ਬਰਫ਼ੀਲੇ ਤੂਫ਼ਾਨ ਕਾਰਨ ਜਨ-ਜੀਵਨ ਪ੍ਰਭਾਵਿਤ
Published : Jan 21, 2019, 12:16 pm IST
Updated : Jan 21, 2019, 12:16 pm IST
SHARE ARTICLE
Snowfall
Snowfall

ਕੈਨੇਡਾ ਅਤੇ ਅਮਰੀਕਾ 'ਚ ਬਰਫ਼ੀਲੇ ਤੂਫ਼ਾਨ ਨੇ ਦਸਤਕ ਦਿਤੀ ਹੈ ਅਤੇ ਇਸ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ........

ਓਂਟਾਰੀਓ/ ਨਿਊ ਜਰਸੀ : ਕੈਨੇਡਾ ਅਤੇ ਅਮਰੀਕਾ 'ਚ ਬਰਫ਼ੀਲੇ ਤੂਫ਼ਾਨ ਨੇ ਦਸਤਕ ਦਿਤੀ ਹੈ ਅਤੇ ਇਸ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਬਰਫ਼ ਨਾਲ ਭਰੀਆਂ ਸੜਕਾਂ ਕਾਰਨ ਸੜਕ ਹਾਦਸੇ ਵਾਪਰ ਰਹੇ ਹਨ ਅਤੇ ਲੋਕਾਂ ਨੂੰ ਵਾਹਨ ਧਿਆਨ ਨਾਲ ਚਲਾਉਣ ਦੀ ਸਲਾਹ ਦਿਤੀ ਗਈ ਹੈ। ਕੈਨੇਡਾ ਦੇ ਨਾਲ ਹੀ ਅਮਰੀਕਾ ਵੀ ਪ੍ਰਭਾਵਿਤ ਹੋਇਆ ਹੈ। ਸ਼ਿਕਾਗੋ 'ਚ 8 ਇੰਚ (20 ਸੈਂਟੀ ਮੀਟਰ) ਤਕ ਬਰਫ਼ ਪੈਣ ਕਾਰਨ ਦੋ ਵੱਡੇ ਹਵਾਈ ਅੱਡੇ ਬੰਦ ਕੀਤੇ ਗਏ। ਅਧਿਕਾਰੀਆਂ ਮੁਤਾਬਕ ਹੁਣ ਤਕ 3, 000 ਫਲਾਈਟਾਂ ਰੱਦ ਕਰਨੀਆਂ ਪਈਆਂ ਹਨ। ਸਥਾਨਕ ਸਮੇਂ ਮੁਤਾਬਕ ਸੋਮਵਾਰ ਤਕ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ।

ਨਿਊ ਜਰਸੀ ਅਤੇ ਪੈਨਸਿਲਵਾਨੀਆ ਦੇ ਗਵਰਨਰਾਂ ਨੇ ਤੂਫਾਨ ਨੂੰ ਦੇਖਦੇ ਹੋਏ ਐਮਰਜੈਂਸੀ ਦੀ ਚਿਤਾਵਨੀ ਦਿਤੀ ਹੈ। ਅਮਰੀਕਾ ਦੇ ਉੱਤਰੀ-ਪੂਰਬੀ ਇਲਾਕੇ 'ਚ ਤੂਫ਼ਾਨ ਕਾਰਨ ਹਵਾਈ ਉਡਾਣਾਂ ਰੱਦ ਹੋ ਗਈਆਂ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਪ੍ਰੇਸ਼ਾਨੀ ਸਹਿਣੀ ਪਈ। ਲੋਕਾਂ ਨੇ ਕਿਹਾ ਕਿ ਖ਼ਰਾਬ ਮੌਸਮ ਕਾਰਨ ਉਨ੍ਹਾਂ ਨੂੰ ਅਪਣੇ ਕਈ ਜ਼ਰੂਰੀ ਕੰਮ ਰੱਦ ਕਰਨੇ ਪਏ। 

ਬਰਫ਼ ਦੀ ਚਾਦਰ 'ਚ ਢਕੇ ਮੱਧ ਅਮਰੀਕਾ ਦੇ ਲੋਕਾਂ ਨੂੰ ਵੀਕਐਂਡ 'ਤੇ ਵੀ ਘਰ ਹੀ ਰਹਿਣਾ ਪਵੇਗਾ ਕਿਉਂਕਿ ਟਰੇਨਾਂ ਵੀ ਰੱਦ ਹੋ ਗਈਆਂ ਹਨ ਅਤੇ ਸੜਕ ਆਵਾਜਾਈ ਸੁਰੱਖਿਅਤ ਨਹੀਂ ਹੈ। ਹਮਿਲਟਨ ਮਾਊਂਟੇਨ ਅਤੇ ਹਮਿਲਟਨ ਸ਼ਹਿਰ 'ਚ ਬਰਫ਼ੀਲੇ ਤਫ਼ਾਨ ਕਾਰਨ ਸ਼ਨੀਵਾਰ ਨੂੰ ਲੋਕਾਂ ਦਾ ਕੰਮ ਕਰਨਾ ਬਹੁਤ ਮੁਸ਼ਕਲ ਹੋ ਗਿਆ ਸੀ। ਓਂਟਾਰੀਓ ਦੇ ਉੱਤਰੀ ਅਤੇ ਦਖਣੀ ਇਲਾਕੇ 'ਚ ਖਰਾਬ ਮੌਸਮ ਕਾਰਨ ਲੋਕਾਂ ਨੂੰ ਵਧੇਰੇ ਧਿਆਨ ਰੱਖਣ ਲਈ ਅਲਰਟ ਕੀਤਾ ਗਿਆ ਹੈ। (ਪੀਟੀਆਈ)

Location: Canada, Ontario

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

06 Nov 2024 1:27 PM

ਫ਼ੈਸਲੇ ਤੋਂ ਪਹਿਲਾਂ ਸੁਣੋ Jathedar Giani Harpreet Singh ਦਾ ਬਿਆਨ, ਵਿਦਵਾਨਾਂ ਨਾਲ ਮੀਟਿੰਗ ਕਰਨ ਪਹੁੰਚੇ ਜਥੇਦਾਰ

06 Nov 2024 1:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

05 Nov 2024 12:17 PM

ਝੋਨੇ ਕੋਲ ਮੰਜਾ ਡਾਹ ਕੇ ਬੈਠ ਗਏ Raja Warring Gidderbaha ਦੀ Mandi 'ਚ Raja Warring ਨੇ ਕੱਟੀ ਰਾਤ

05 Nov 2024 12:14 PM

ਝੋਨੇ ਕੋਲ ਮੰਜਾ ਡਾਹ ਕੇ ਬੈਠ ਗਏ Raja Warring Gidderbaha ਦੀ Mandi 'ਚ Raja Warring ਨੇ ਕੱਟੀ ਰਾਤ

05 Nov 2024 12:12 PM
Advertisement