ਪਰੈਕਸਿਸ
ਦਿੱਖ
ਪਰੈਕਸਿਸ (Praxis) ਉਹ ਪ੍ਰਕਿਰਿਆ ਹੁੰਦੀ ਹੈ ਜਿਸ ਰਾਹੀਂ ਕੋਈ ਸਿਧਾਂਤ,ਸਬਕ, ਜਾਂ ਹੁਨਰ ਅਮਲ ਵਿੱਚ ਲਿਆਇਆ ਜਾਂ ਮੂਰਤੀਮਾਨ ਕੀਤਾ ਜਾਂਦਾ ਹੈ। ਵਿਚਾਰਾਂ ਦੇ ਲਾਗੂ ਕਰਨ ਨੂੰ ਵੀ "ਪਰੈਕਸਿਸ" ਕਿਹਾ ਜਾਂਦਾ ਹੈ। ਇਹ ਦਰਸ਼ਨ ਦੇ ਖੇਤਰ ਵਿੱਚ ਵਾਰ ਵਾਰ ਉਭਰਦਾ ਵਿਸ਼ਾ ਬਣਦਾ ਰਿਹਾ ਹੈ। ਪਲੈਟੋ, ਅਰਸਤੂ, ਸੇਂਟ ਆਗਸਟੀਨ, ਇਮੈਨੂਅਲ ਕਾਂਤ, ਸੋਰੇਨ ਕੀਰਕੇਗਾਰਦ, ਲੁਡਵਿਗ ਵੋਨ ਮੀਸੇਜ, ਕਾਰਲ ਮਾਰਕਸ, ਮਾਰਟਿਨ ਹੈਡੇਗਰ, ਹਾਨਾਹ ਅਰੇਨਟ, ਪਾਉਲੋ ਫਰੇਰੇ, ਅਤੇ ਹੋਰ ਬਹੁਤ ਸਾਰੇ ਲੇਖਕਾਂ ਦੀਆਂ ਲਿਖਤਾਂ ਵਿੱਚ ਇਹ ਚਰਚਾ ਦਾ ਵਿਸ਼ਾ ਰਿਹਾ।