ਪ੍ਰਗਤੀਵਾਦ
ਪ੍ਰਗਤੀਵਾਦ (Progressivism) ਇੱਕ ਰਾਜਨੀਤਕ ਅਤੇ ਸਾਮਾਜਕ ਦਰਸ਼ਨ ਹੈ ਜੋ ਪ੍ਰਗਤੀ ਦੇ ਵਿਚਾਰ ਤੇ ਆਧਾਰਿਤ ਹੈ। ਇਸ ਵਿਚਾਰ ਅਨੁਸਾਰ ਵਿਗਿਆਨ, ਤਕਨਾਲੋਜੀ ਆਰਥਿਕ ਅਤੇ ਸਮਾਜਿਕ ਖੇਤਰ ਵਿੱਚ ਤਰੱਕੀ ਮਾਨਵੀ ਦਸ਼ਾ ਨੂੰ ਸੁਧਾਰ ਸਕਦੀ ਹੈ। ਇਸ ਧਾਰਨਾ ਦੀ ਵਰਤੋਂ ਉਹਨਾਂ ਵਿਚਾਰਧਾਰਾਵਾਂ ਅਤੇ ਅੰਦੋਲਨਾਂ ਦੇ ਸੰਦਰਭ ਵਿੱਚ ਕੀਤੀ ਜਾਂਦੀ ਹੈ ਜੋ ਆਰਥਕ ਅਤੇ ਸਮਾਜਕ ਨੀਤੀਆਂ ਵਿੱਚ ਸਮਾਜਿਕ ਬਰਾਬਰੀ ਅਤੇ ਇਨਸਾਫ਼ ਦੇ ਲਈ ਤਬਦੀਲੀ ਜਾਂ ਸੁਧਾਰ ਦੇ ਪੱਖ ਵਿੱਚ ਹੁੰਦੇ ਹਨ। ਪ੍ਰਗਤੀਵਾਦ ਦਾ ਆਰੰਭ ਯੂਰਪ ਵਿੱਚ ਪ੍ਰਬੁੱਧਤਾ ਦੇ ਦੌਰ ਵਿੱਚ ਇਸ ਵਿਸ਼ਵਾਸ ਵਿੱਚੋਂ ਹੋਇਆ ਕਿ ਯੂਰਪ ਦੱਸ ਰਿਹਾ ਹੈ ਕਿ ਪ੍ਰਤੱਖ ਗਿਆਨ ਦੀਆਂ ਬੁਨਿਆਦਾਂ ਨੂੰ ਮਜ਼ਬੂਤ ਕਰਨ ਰਾਹੀਂ ਸਮਾਜ ਬਰਬਰਤਾ ਦੀਆਂ ਸਥਿਤੀਆਂ ਵਿੱਚੋਂ ਨਿਕਲ ਕੇ ਸਭਿਅਤਾ ਦੇ ਦੌਰ ਵਿੱਚ ਦਾਖ਼ਲ ਹੋ ਸਕਦੇ ਹਨ।[1] ਪ੍ਰਬੁੱਧਤਾ ਦੇ ਦੌਰ ਦੀਆਂ ਹਸਤੀਆਂ ਦਾ ਖਿਆਲ ਸੀ ਕਿ ਪ੍ਰਗਤੀ ਦੀ ਧਾਰਨਾ ਹਰ ਸਮਾਜ ਤੇ ਲਾਗੂ ਹੁੰਦੀ ਹੈ ਅਤੇ ਇਹ ਕਿ ਅਜਿਹੇ ਵਿਚਾਰ ਯੂਰਪ ਤੋਂ ਸਾਰੇ ਵਿਸ਼ਵ ਵਿੱਚ ਫੈਲ ਜਾਣਗੇ।[1]
ਅਰਥ
[ਸੋਧੋ]ਪ੍ਰਗਤੀ ਸ਼ਬਦ ਅੰਗ੍ਰੇਜੀ ਭਾਸ਼ਾ ਦੇ ਪ੍ਰੋਗਰੇਸ ਸ਼ਬਦ ਜਿਹੜਾ ਕਿ ਲਾਤੀਨੀ ਭਾਸ਼ਾ ਦੇ ਪ੍ਰੋ+ਗਰੇਡੀਅਰ ਤੋਂ ਬਣਿਆ ਹੈ।ਇਸ ਦਾ ਸਧਾਰਨ ਅਰਥ ਅਗੇ ਵਧਣਾ ਜਾਂ ਉਨਤੀ ਕਰਨਾ ਹੈ।ਪ੍ਰਗਤੀ ਦਾ ਸੰਸਕ੍ਰਿਤ ਮੂਲ 'ਗਮ' ਧਾਤੂ ਹੈ।ਇਸ ਦੇ ਅਰਥ ਹਨ ਅਗੇ ਵਧਣਾ,ਕਿਰਿਆਸ਼ੀਲ ਹੋਣਾ,ਸਟੇਟਿਕ ਦੀ ਥਾਂ ਤੇ ਡਾਇਨਮਿਕ ਹੋਣਾ,ਹਰਕਤ ਵਿਚ ਆਉਣਾ ਆਦਿ ਹੈ।ਇਸ ਪ੍ਰਕਾਰ ਪ੍ਰਗਤੀ ਸ਼ਬਦ ਦਾ ਦਾਇਰਾ ਵਿਸ਼ਾਲ ਤੇ ਵਿਸ੍ਰਤ੍ਰਿਤ ਹੈ। ਪ੍ਰਗਤੀਵਾਦ ਮਾਰਕਸਵਾਦ ਦਾ ਸਾਹਿਤਕ ਵਿਚਾਰਧ੍ਰਾਈ ਪਰਤੌ ਹੈ। ਰਾਜਨੀਤੀਕ ਖੇਤਰ ਦਾ ਸਮਾਜਵਾਦ ਸਾਹਿਤ ਵਿਚ ਪ੍ਰਗਤੀਵਾਦ ਦੀ ਸੰਗਿਆ ਦਾ ਰੂਪ ਧਾਰਣ ਕਰਦਾ ਹੈ। ਪ੍ਰਗਤੀਵਾਦ ਤੇ ਪ੍ਰਗਤੀਸ਼ੀਲ ਵਿਚਲੇ ਪ੍ਰਗਤੀ ਸ਼ਬਦ ਬਾਰੇ ਵਿਚਾਰ ਪ੍ਰਗਟਾਉਦੇ ਹੋਏ ਕੁਝ ਵਿਦਵਾਨ\ਸਹਿਤਕਾਰ ਇਸ ਨੂ ਸ਼ਪਸ਼ਟ ਤੇ ਪ੍ਰਤਖ ਰੂਪ ਵਿਚ ਮਾਰਕਸਵਾਦ ਨਾਲ ਸਬੰਧਤ ਕਰਦੇ ਹਨ। ਕੁਝ ਵਿਦਵਾਨ ਅਤੇ ਸਾਹਿਤਕਾਰ ਇਸ ਨੂੰ ਮਾਰਕਸਵਾਦ ਨਾਲੋਂ ਵਿਛੁੰਨਦਿਆ ਇਸ ਦੇ ਵਿਲਖਣ ਤੇ ਵਖਰੇ ਸੁਭਾਅ ਨੂੰ ਨਿਰਧਾਰਤ ਕਰਨ ਦਾ ਯਤਨ ਕੀਤਾ ਹੈ।
ਪਰਿਭਾਸ਼ਾਵਾਂ
[ਸੋਧੋ]ਪਰਿਭਾਸ਼ਾ ਪ੍ਰੇਮ ਪ੍ਰਕਾਸ਼ ਆਪਣੇ ਲੇਖ ਪ੍ਰਗਤੀਵਾਦ 'ਪ੍ਰਕਰਤੀ ਤੇ ਪਵਿਰਤੀ' ਵਿੱਚ ਇਹ ਵਿਚਾਰ ਪੇਸ਼ ਕਰਦੇ ਹਨ "ਰਾਜਨੀਤੀ ਦਾ ਸਮਾਜਵਾਦ ਸਾਹਿਤ ਦੇ ਖੇਤਰ ਵਿਚ ਪ੍ਰਗਤੀਵਾਦ ਦੇ ਰੂਪ ਵਿਚ ਰੂਪਮਾਨ ਹੋ ਉਠਇਆ।" 2 ਗੁਰਬਖਸ਼ ਫਰੈਂਕ ਵੀ ਇਸ ਤਰਾਂ ਦਾ ਵਿਚਾਰ ਪਰਗਟਾਉਦਾ ਹੋਇਆ ਲਿਖਦਾ ਹੈ "ਪ੍ਰਗਤੀਵਾਦ ਦਾ ਮਤਲਬ,ਮਾਰਕਸਵਾਦੀ ਨਹੀਂ,ਨਾ ਹੀ ਪ੍ਰਗਤੀਵਾਦੀ ਹੋਣ ਦਾ ਮਤਲਬ ਕਮਿਊਨਿਸਟ ਹੋਣਾ ਹੈ।"
ਪ੍ਰਗਤੀਵਾਦ ਸਬੰਧੀ ਵੱਖ-ਵੱਖ ਵਿਦਵਾਨ ਸਾਹਿਤਕਾਰਾਂ ਨੇ ਵੱਖ-ਵੱਖ ਧਾਰਨਾਵਾਂ ਦਾ ਪ੍ਰਤਿਪਾਦਨ ਕੀਤਾ ਹੈ ਕਿ ਭਾਰਤੀ ਪ੍ਰਗਤੀਵਾਦ ਅੰਦੋਲਨ ਭਾਵੇਂ ਬੇਸ਼ਕ ਮਾਰਕਸਵਾਦੀ ਵਿਚਾਰਧਾਰਾ ਦੇ ਨਾਲ -ਨਾਲ ਹੋਰਨਾਂ ਅਗਾਂਹਵਧੂ ਮਨੁੱਖਤਾਵਾਦੀ ਕਦਰਾਂ ਕੀਮਤਾ ਨੂੰ ਆਪਣਾ ਅਧਾਰ ਬਣੋਦਾ ਹੈ ਪ੍ਰੰਤੂ ਕੌਂਮਾਤਰੀ ਪੱਧਰ ਤੇ ਜਦੋ ਅਸੀਂ ਪ੍ਰਗਤੀਵਾਦ ਦੇ ਉਦਭਵ ਸਬੰਧੀ ਵਿਚਾਰ ਕਰਦੇ ਹਾਂ ਤਾਂ ਇਸ ਸੰਬਧੀ ਏਹੋ ਧਾਰਨਾ ਬਣਦੀ ਹੈ ਕਿ ਪ੍ਰਗਤੀਵਾਦ ਮਾਰਕਸਵਾਦ ਦਾ ਸਾਹਿਤਕ ਵਿਚਾਰਧਰਾਈ ਪਰਤੌ ਹੈ ਜੋ ਦਵੰਦਵਾਦੀ ਪਦਾਰਥਵਾਦ ਤੇ ਇਤਹਾਸਿਕ ਪਦਾਰਥਵਾਦ ਦੇ ਸਿਧਾਂਤ ਤੇ ਉਸਰਿਆ ਹੋਇਆ ਹੈ,।[2] ਮਾਰਕਸ ਅਤੇ ਏਗਲੇਜ ਸਹਿਤ ਤੇ ਕਲਾ ਨੂੰ ਸਮਝਦੇ ਹਨ।ਇਸ ਸਬੰਧੀ ਵਿਚਾਰ ਪੇਸ਼ ਕਰਦੇ ਹਨ ਕਿ ਕਲਾ,ਸਮਾਜਿਕ ਚੇਤਨਤਾ ਦਾ ਹੀ ਇੱਕ ਰੂਪ ਹੈ ਇਸਦੇ ਪਰਿਵਰਤਨਾਂ ਦੇ ਕਾਰਨ ਮਨੁੱਖ ਦੀ ਸਮਾਜਿਕ ਹੋਂਦ ਵਿੱਚ ਲੱਭੇ ਜਾਣੇ ਚਾਹੀਦੇ ਹਨ।ਇਹ ਸੰਕਲਪ ਲੇਖਕਾਂ ਦੀ ਕਿਰਤੀਆਂ ਤੇ ਕਿਸਾਨਾ ਦੇ ਅਧਿਕਾਰਾ ਪ੍ਰਤੀ ਸਮਾਜਿਕ ਵਚਨਬੱਧਤਾ ਉਪਰ ਜ਼ੋਰ ਦਿੰਦਾ ਹੈ ਇਸ ਸੰਕਲਪ ਅਨੁਸਰ ਸਹਿਤ ਨੂੰ ਪ੍ਰਗਤੀਸ਼ੀਲ ਹੋਣਾ ਚਾਹੀਦਾ ਹੈ ਤੇ ਸਮਾਜ ਬਾਰੇ ਅਗਾਂਹਵਧੂ ਨਜਰੀਏ ਅਪਨਾਏ। ਸੰਤ ਸਿੰਘ ਸੇਖੋਂ,ਰਾਜਿੰਦਰ ਸਿੰਘ ਬੇਦੀ,ਮੋਹਨ ਸਿੰਘ ਆਦਿ ਲੇਖਕਾਂ ਨੇ ਪ੍ਰਗਤੀਸ਼ੀਲ ਲੇਖਕ ਸੰਘ ਬਣਾਇਆ।ਅਮ੍ਰਿਤਸਰ ਦੇ ਐਗਲੋ ਓਰੀਐਟਲ ਕਾਲਜ ਦਾ ਪ੍ਰਿੰਸੀਪਲ ਡਾ.ਮੁਹੰਮਦ ਦੀਨ ਲਖਨਊ ਦੇ ਪਹਿਲੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਸੰਸਥਾਪਕ ਸਨ।ਇਸ ਨੇ ਲੰਡਨ ਕਾਲਜ ਵਿੱਚ phd ਸ਼ੁਰੂ ਕੀਤੀ ਤੇ ਇਸ ਕਾਲਜ ਦਾ ਪ੍ਰਿੰਸੀਪਲ ਮੁਹੰਮਦ ਦਯੂਮ ਕਮਿਊਨਿਸਟ ਵਿਚਾਰਾਂ ਦਾ ਧਾਰਨੀ ਸੀ।ਇਹਨਾ ਦੇ ਯਤਨਾ ਸਦਕਾ ਅਮ੍ਰਿਤਸਰ ਵਿੱਚ 1936 ਵਿੱਚ ਪ੍ਰਗਤੀਵਾਦ ਸਾਹਿਤ ਸਭਾ ਬਣੀ ਖਾਲਸਾ ਕਾਲਜ ਦਾ ਪ੍ਰੋਫ਼ੇਸਰ ਇਹਨਾਂ ਵਿਅਕਤੀਆ ਨਾਲ ਮਿਲਦਾ ਸੀ ਓਸ ਨੇ ਸੇਖੋਂ ਨੂੰ ਪ੍ਰਗਤੀਵਾਦ ਬਾਰੇ ਜਾਣਕਾਰੀ ਦਿਤੀ।1940-41 ਵਿੱਚ ਸੇਖੋਂ ਦਾ ਇਕਾਂਗੀ ਸੰਗ੍ਰਹਿ ਛੇ ਘਰ ਪਰਕਾਸ਼ਿਤ ਹੋਇਆ ਤਾਂ ਮੁਖ ਬੰਧ ਮੁਹੰਮਦ ਦੀਨ ਨੇ ਲਿਖਿਆ।ਇਸ ਤਰ੍ਹਾਂ ਸੇਖੋਂ ਪੰਜਾਬੀ ਸਾਹਿਤ ਵਿੱਚ ਪਰਵੇਸ਼ ਪ੍ਰਗਤੀਵਾਦ ਲਹਿਰ ਦੇ ਪ੍ਰਭਾਵ ਅਧੀਨ ਹੋਇਆ।ਪੰਜਾਬੀ ਸਾਹਿਤ ਵਿਚ ਪ੍ਰਗਤੀਵਾਦੀ ਪਰਵਿਰਤੀ ਦਾ ਵਿਸ਼ਲੇਸ਼ਣ ਕਰਦਾ ਹੋਇਆ ਜਸਬੀਰ ਸਿੰਘ ਆਹਲੂਵਾਲੀਆ ਲਿਖਦਾ ਹੈ ਕਿ ਪ੍ਰਗਤੀਵਾਦ ਦੇ ਪ੍ਰਭਾਵ ਅਧੀਨ ਮੱਧਵਰਗੀ ਵਿਅਕਤੀਵਾਦ ਨੇ ਨਵੀਂ ਸਮਾਜਿਕਤਾ ਅਥਵਾ ਨਵੇਂ ਸਮਾਜੀ ਰਿਸ਼ਤਿਆ ਨੂੰ ਮਾਨਵਵਾਦ ਦੇ ਪ੍ਰਕਾਸ਼ ਤੇ ਆਤਮ ਪੂਰਤੀ ਲਈ ਇੱਕ ਮਾਧਿਅਮ ਦੇ ਰੂਪ ਵਿਚ ਤਸੱਵਰ ਕੀਤਾ ਸੀ।ਪ੍ਰਗਤੀਵਾਦ ਵਿਚ ਦੋ ਵਿਰੋਧੀ ਰੁਚੀਆਂ ਪ੍ਰਤੀਤ ਹੁੰਦੀਆ ਹਨ।ਇਕ ਪਾਸੇ ਬਾਹਰਮੁਖੀ ਵਾਸਤਵਿਕਤਾ ਨੂੰ ਪਕੜ ਲਈ ਹੂਬਹੂ ਪੇਸ਼ਕਾਰੀ ਦੀ ਪ੍ਰਵਿਰਤੀ ਅਤੇ ਦੂਜੇ ਪਾਸੇ ਸਥਿਤੀ ਨੂੰ ਵਾਦ ਸਾਚੇ ਵਿਚ ਢਾਲ ਕੇ ਪੂਰਵ ਨਿਸ਼ਚਿਤ ਨਾਮ ਰੂਪ ਵਿਚ ਪ੍ਰਗਟਾਉਣ ਦੀ ਰੁਚੀ ਹੈ।[3] ਪ੍ਰਗਤੀਵਾਦੀ ਪੰਜਾਬੀ ਕਵਿਤਾ ਇਹਨਾਂ ਦੋਹਾ ਸੂਤਰਾਂ ਵਿਚ ਧਾਰਾਬੱਧ ਹੁੰਦੀ ਹੈ ਤੇ ਵਿਕਾਸ ਕਰਦੀ ਨਜਰ ਆਉਂਦੀ ਹੈ।ਇਹ ਦੋਹੇ ਸੂਤਰ ਪ੍ਰਗਤੀਵਾਦੀ ਧਾਰਾ ਵਿਚ ਰੋਸ ਤੇ ਮਨੋਰਥ ਦੇ ਸੁਰ ਵਿਚ ਪ੍ਰਗਟ ਹੁੰਦੇ ਹਨ।ਰੋਸ ਤਤਕਾਲੀਨ ਸਥਿਤੀ ਵਲ ਵਿਅੰਗਾਤਮਕ ਪਰਤੀਕਿਰਿਆ ਦੀ ਪ੍ਰੇਰਨਾ ਅਧੀਨ ਸਕਾਰਾਤਮਕ ਸਮਾਜਕ ਆਦਰਸ਼ ਦੀ ਸਾਧਨਾਂ ਦਾ ਅਧਾਰ ਬਣਦਾ ਹੈ।ਪੰਜਾਬੀ ਵਿਚ ਰਚੀ ਗਈ ਕਵਿਤਾ ਦਾ ਵਿਸ਼ਲੇਸ਼ਣ ਕਰਦਾ ਹੋਇਆ ਸੇਖੋਂ ਲਿਖਦਾ ਹੈ ਕਿ ਆਪਣੀ ਵਿਚਾਰਧਾਰਕ ਧੁਨ ਵਿਚ ਇਸ ਧਾਰਾ ਦੇ ਕਵੀਆਂ ਨੇ ਰੂਪ ਵਿਧਾਨ ਦੀ ਬਹੁਤੀ ਪ੍ਰਵਾਹ ਨਹੀਂ ਕੀਤੀ ਸੀ।ਜਿਥੇ ਲੇਖਕਾਂ ਦੀ ਪਰਵਿਧਿਕ ਸੂਝ ਕੁਝ ਸੁਸਿਖਿਅਤ ਵੀ ਸੀ ਉਥੇ ਵਿਚਾਰਧਾਰਕ ਉਦੇਸ਼ ਕਈ ਵਾਰ ਲਲਕਾਰ ਦੇ ਨਾਅਰੇ ਉਤਪੰਨ ਕਰ ਦਿੰਦੇ ਸਨ ਅਤੇ ਸੂਖਮ ਭਾਵਾਂ ਨੂੰ ਇਸ ਪ੍ਰਕਾਰ ਖੇਤਰ ਵਿਚੋਂ ਬਾਹਰ ਧੱਕ ਸੁੱਟਦੇ ਸਨ।[4] ਪੰਜਾਬੀ ਸਾਹਿਤ ਦੇ ਹੋਰ ਰੂਪਾਂ ਵਿੱਚ ਨਾਨਕ ਸਿੰਘ,ਜਸਵੰਤ ਕਵਲ,ਗੁਰਦਿਆਲ ਸਿੰਘ,ਕੁਲਵੰਤ ਵਿਰਕ,ਸੁਜਾਨ ਸਿੰਘ, ਮੋਹਨ ਭਡਾਰੀ, ਵਰਿਆਮ ਸੰਧੂ, ਅਜਮੇਰ ਔਲਖ ਆਦਿ ਪ੍ਰਗਤੀਵਾਦੀ ਧਾਰਾ ਨਾਲ ਸਬੰਧੀ ਲਿਖਣ ਲਗੇ।