Siri ਤੋਂ ਪੁੱਛਣਾ

ਨੋਟ: Siri ਦੀ ਵਰਤੋਂ ਕਰਨ ਲਈ ਤੁਹਾਡਾ ਇੰਟਰਨੈੱਟ ਨਾਲ ਕਨੈਕਟ ਹੋਣਾ ਲਾਜ਼ਮੀ ਹੈ।

ਇਸ ਤੋਂ ਪਹਿਲਾਂ ਕਿ ਤੁਸੀਂ Siri ਨੂੰ ਕੁਝ ਕਰਨ ਲਈ ਕਹੋ, ਤੁਹਾਨੂੰ ਇਸ ਨੂੰ ਕਿਰਿਆਸ਼ੀਲ ਕਰਨਾ ਪਵੇਗਾ।

ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰ ਕੇ Siri ਨੂੰ ਕਿਰਿਆਸ਼ੀਲ ਕਰੋ:

  • ਆਪਣੀ ਆਵਾਜ਼ ਨਾਲ: “Siri” ਜਾਂ “Hey Siri” ਕਹੋ (ਜੇ ਇਹ ਵਿਕਲਪ ਉਪਲਬਧ ਹੈ ਅਤੇ Siri ਸੈਟਿੰਗਾਂ ਵਿੱਚ ਚਾਲੂ ਹੈ)। ਇਹ ਦੇਖਣ ਲਈ ਕਿ ਕੀ ਤੁਹਾਡੇ ਡਿਵਾਈਸ ਅਤੇ ਭਾਸ਼ਾ ਲਈ “Hey Siri” ਜਾਂ “Siri” ਉਪਲਬਧ ਹੈ, ਦੇਖੋ: iOS ਅਤੇ iPadOS ਫ਼ੀਚਰ ਉਪਲਬਧਤਾ ਵੈੱਬਸਾਈਟ।

  • iPad ’ਤੇ ਬਟਨਾਂ ਦੀ ਵਰਤੋਂ ਕਰਨ ਲਈ: Touch ID ਵਾਲੇ iPad ’ਤੇ ਸਾਈਡ ਬਟਨ ਨੂੰ ਦਬਾ ਕੇ ਰੱਖੋ ਜਾਂ ਹੋਮ ਬਟਨ ਵਾਲੇ iPad ’ਤੇ ਹੋਮ ਬਟਨ ਨੂੰ ਦਬਾ ਕੇ ਰੱਖੋ।

  • ਆਪਣੇ iPad ਨਾਲ ਕਨੈਕਟ ਕੀਤੇ ਹੈੱਡਫ਼ੋਨਾਂ ਦੀ ਵਰਤੋਂ ਕਰਨ ਲਈ: ਆਪਣੇ EarPods ’ਤੇ ਕੇਂਦਰੀ ਜਾਂ ਕਾਲ ਬਟਨ ਨੂੰ ਦਬਾ ਕੇ ਰੱਖੋ। AirPods ਲਈ, AirPods ਵਰਤੋਂਕਾਰ ਗਾਈਡ ਵਿੱਚ ਦੇਖੋ: Siri ਦਾ ਸੈੱਟ ਅੱਪ ਕਰਨਾ।